Breaking News

ਜੱਗੀ ਨੇ ਕਿਹਾ ਜਾਨੂੰ ਮਜੇ ਲੈਣ ਦੇ ਅੱਜ ਤੱਕ ਦੋਸਤਾਂ ਦੀ …..

ਕਹਾਣੀ: ਦੁੱਖੀ ਪ੍ਰੀਤ

ਨਵੀ ਨਵੇਕਲੀ ਦੁਲਹਨ ਦੁੱਖੀ “ਪ੍ਰੀਤ” ਦਾਜ ਵਿੱਚ ਲੈ ਕੇ ਆੲੀ ਕਾਰ ਨਾਲ “ਜੱਗੀ” ਲੋਂਗਡਰਾਈਵ ‘ਤੇ ਨਿਕਲ ਗਿਆ। ਜੱਗੀ ਕਾਰ ਬਹੁਤ ਤੇਜ ਰਫਤਾਰ ਨਾਲ ਚਲਾ ਰਿਹਾ ਸੀ, ਪ੍ਰੀਤ ਨੇ ਕਾਰ ਹੌਲੀ ਚਲਾਉਣ ਲਈ ਕਿਹਾ ਤਾਂ ਜੱਗੀ ਨੇ ਕਿਹਾ ਜਾਨੂੰ ਮਜੇ ਲੈਣ ਦੇ ਅੱਜ ਤੱਕ ਦੋਸਤਾਂ ਦੀ ਗੱਡੀ ਚਲਾਈ, ਅੱਜ ਆਪਣੀ ਹੈ ਸਾਲਾਂ ਬਾਅਦ ਦਿਲ ਦੀ ਤਮੰਨਾ ਪੂਰੀ ਹੋ ਗਈ ਹੈ। ਮੈ ਤਾਂ ਖਰੀਦਣ ਦੀ ਸੋਚ ਵੀ ਨਹੀਂ ਸਕਦਾ ਸੀ, ਇਸ ਲਈ ਤੇਰੇ ਪਾਪਾ ਤੋ ਮੰਗ ਕੀਤੀ ਸੀ! ਪ੍ਰੀਤ ਬੋਲੀ :ਅੱਛਾ ਸਪੀਕਰ ਦੀ ਅਵਾਜ਼ ਤਾਂ ਘੱਟ ਕਰੋ,

ਇਹਨੇ ਵਿੱਚ ਅਚਾਨਕ ਗੱਡੀ ਅੱਗੇ ਇੱਕ ਮੰਗਤਾ ਆ ਗਿਆ, ਕਿਸੇ ਤਰ੍ਹਾਂ ਜੱਗੀ ਨੇ ਕਾਰ ਘੁੰਮਾ ਕੇ ਬਚਾ ਕੀਤਾ ਤੇ ਬਰੇਕ ਲੱਗਦੇ ਹੀ ਜੱਗੀ ਮੰਗਤੇ ਨੂੰ ਗਾਲਾ ਕੱਢਣ ਲੱਗ ਪਿਆ, ਸਾਲਿਆ ਮਰਣਾ ਈ, ਕੋਈ ਕੰਮਕਾਰ ਕਰ ਕੇ ਖਾ ਲਿਆ ਕਰ, ਮੰਗਣ ਨਾਲੋ। ਪ੍ਰੀਤ ਗੱਡੀ ਚੋ ਬਾਹਰ ਆੲੀ ਤੇ ਉਸ ਨੇ ਦੇਖਿਆ ਮੰਗਤਾ ਅਪਾਹਜ ਸੀ ਨੂੰ ਉਠਾਉਂਦੇ ਹੋਏ ਬੋਲੀ ਮਾਫ ਕਰਨਾ ਭਾਈ ਅਸੀ ਗੱਲਾਂ ਵਿੱਚ ਸੀ ਤੁਹਾਨੂੰ ਸੱਟ ਤਾਂ ਨਹੀਂ ਲੱਗੀ, ਤੇ ਪਰਸ ਚੋ 100ਦਾ ਨੋਟ ਕੱਢ ਕੇ ਮੰਗਤੇ ਨੂੰ ਦਿੱਤਾ ਤੇ ਕਿਹਾ ਭਾਈ ਸਾਡਾ ਨਵਾ ਵਿਆਹ ਹੋਇਆ ਹੈ ਮਿਠਾਈ ਲੈ ਜਾਣਾ ਘਰ ਤੇ ਬੱਚਿਆਂ ਨੂੰ ਵੀ ਦੇਣਾ ਤੇ ਉਸ ਨੂੰ ਫੁੱਟਪਾਥ ਤੇ ਬਿਠਾ ਦਿੱਤਾ।

ਮੰਗਤੇ ਨੇ ਪ੍ਰੀਤ ਨੂੰ ਅਸੀਸਾਂ ਦਿੰਦੇ ਹੋਏ ਨੋਟ ਜੇਬ ਵਿੱਚ ਪਾ ਲਿਆ ਤੇ ਪ੍ਰੀਤ ਵਾਪਸ ਕਾਰ ਵਿੱਚ ਬੈਠ ਗਈ। ਕਾਰ ਵਿੱਚ ਬੈਠਦੇ ਹੀ ਜੱਗੀ ਪ੍ਰੀਤ ਨੂੰ ਬੋਲਣ ਲੱਗ ਪਿਆ :ਤੁਹਾਡੇ ਵਰਗੇ ਲੋਕਾਂ ਕਰਕੇ ਇਹਨਾਂ ਦੀ ਹਿੰਮਤ ਵੱਧਦੀ ਹੈ ਥੋਡੇ ਵਰਗੇ ਇਨਾ ਨੂੰ ਸਿਰੇ ਚਾੜ੍ਹ ਦਿੰਦੇ ਆ ਜੋ ਤੂੰ 100 ਰੁਪਏ ਦੇ ਕੇ ਆੲੀ ਮੇਰੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਸੀ। ਪ੍ਰੀਤ ਮੁਸਕੁਰਾਉਦੀ ਹੋਈ ਬੋਲੀ “ਜੱਗੀ ਮੰਗਤਾ ਤਾਂ ਮਜਬੂਰ ਸੀ ਇਸ ਲਈ ਮੰਗ ਰਿਹਾ ਸੀ ਨਹੀ ਤਾਂ ਸਭ ਕੁਝ ਹੁੰਦੇ ਹੋਏ ਵੀ ਲੋਕ ਭੀਖ ਮੰਗਦੇ ਹਨ ਦਾਜ ਦੀ ” ਜਾਣਦਾ ਜੱਗੀ ਖੂਨ ਪਸੀਨਾ ਮਿਲਿਆ ਹੁੰਦਾ ਸਾਡੇ ਗਰੀਬ ਕੁੜੀਆ ਦੇ ਮਾ ਬਾਪ ਦਾ ਇਸ ਦਾਜ ਨੂੰ ਇਕੱਠਾ ਕਰਨ ਵਿੱਚ ਤੂੰ ਵੀ ਗੱਡੀ ਮੰਗੀ ਸੀ ਤੇ ਮੰਗਤਾ ਕੌਣ ਹੋਇਆ ਉਹ ਅਪਾਹਜ ਜਾ ਤੂੰ??

ਇੱਕ ਪਿਉ ਆਪਣੇ ਜਿਗਰ ਦੇ ਟੁਕੜੇ ਨੂੰ 20 ਸਾਲ ਤੱਕ ਸੰਭਾਲ ਕੇ ਰੱਖਦਾ ਹੈ ਦੁਸਰੇ ਨੂੰ ਦਾਨ ਕਰਦਾ ਹੈ ਜਿਸ ਨੂੰ ਕਨਿੰਆ ਦਾਨ ਮਹਾਦਾਨ ਵੀ ਕਹਿੰਦੇ ਹਨ ਤਾਂਕਿ ਦੁਜੇ ਦਾ ਪਰਿਵਾਰ ਚੱਲ ਸਕੇ ਉਸ ਦਾ ਵੰਸ਼ ਅੱਗੇ ਵਧੇ ਤੇ ਕਿਸੇ ਦੀ ਨਵੀਂ ਗ੍ਰਹਿਸਥੀ ਸ਼ੁਰੂ ਹੋ, ਉਸ ਤੇ ਦਾਜ ਮੰਗਣਾ ਭੀਖ ਨਹੀ ਤਾਂ ਹਰੋ ਕੀ ਹੈ ਬੋਲ ਜੱਗੀ??? ਕੌਣ ਹੋਇਆ ਮੰਗਤਾ ਉਹ ਮਜਬੂਰ ਅਪਾਹਜ ਜਾ ਤੂੰ ? ਪ੍ਰੀਤ ਰੋਦੀ ਹੋਈ ਬੋਲੀ “ਜੱਗੀ ਜਿੰਨਾ ਪੈਸਿਆ ਦੀ ਤੇਰੀ ਕਾਰ ਆਈ ਉਹ ਪੈਸੇ ਮੇਰੇ ਮਾ ਬਾਪ ਨੇ ਆਪਣਾ ਮਕਾਨ ਬਣਾਉਣ ਲਈ ਰੱਖੇ ਸੀ, ਕਹਿੰਦੇ ਸੀ ਪ੍ਰੀਤ ਦੇ ਵਿਆਹ ਤੋ ਬਾਅਦ ਅਸੀ ਵੀ ਆਪਣਾ ਮਕਾਨ ਬਣਵਾ ਲੈਣਾ ਤੇ ਸੁੱਖ ਸ਼ਾਂਤੀ ਨਾਲ ਬੁਢਾਪਾ ਕੱਟਣਾ।

ਮਕਾਨ ਮਾਲਕ ਦੀ ਕਿੱਚ ਕਿੱਚ ਹੁਣ ਸਹਿ ਨਹੀ ਹੁੰਦੀ। ਪਰ ਜੱਗੀ ਤੂੰ ਮੇਰੇ ਮਾ ਬਾਪ ਦਾ ਬੁਢਾਪਾ ਹੋਰ ਅੌਖਾ ਕਰ ਦਿੱਤਾ ।ਰੱਬ ਕਰੇ ਆਪਣੇ ਘਰ ਵੀ ਧੀ ਜਨਮ ਲਵੇ ,,ਜਦੋ ਜਵਾਈ ਨੇ ਕਾਰ ਮੰਗੀ ਤੈਨੂੰ ਫੇਰ ਪਤਾ ਚੱਲੂ ਜਿਸ ਕਾਰ ਵਿੱਚ ਅੱਜ ਤੈਨੂੰ ਮਜੇ ਆ ਰਹੇ ਹਨ ਉਹ ਮੇਰੇ ਮਾ ਬਾਪ ਆਪਣਾ ਬੁਢਾਪਾ ਵੇਚ ਕੇ ਲੈ ਕੇ ਆਏ ਤੇ ਤੈਨੂੰ ਵੀ ਪਤਾ ਚੱਲੂ ਜਦੋ ਤੂੰ ਆਪਣਾ ਬੁਢਾਪਾ ਵੇਚ ਕੇ ਕਾਰ ਦੇਵੇਗਾ।

ਲੰਬੀ ਖਾਮੋਸ਼ੀ ਹੋ ਗਈ,, ਜੱਗੀ ਸਿਰ ਸੁੱਟੀ ਬੈਠਾ ਸੀ ਘਰ ਪਹੁੰਚ ਕੇ ਸਾਰੀ ਰਾਤ ਨਾ ਸੁੱਤਾ ਤੇ ਅਗਲੇ ਦਿਨ ਪ੍ਰੀਤ ਨੂੰ ਨਾਲ ਲੈਕੇ ਗੱਡੀ ਸਹੁਰਿਆਂ ਨੂੰ ਵਾਪਸ ਦੇ ਆਇਆ!!! ਜੱਗੀ ਅਣਖ ਵਾਲਾ ਸੀ ਉਹਨੇ ਆਪਣੀ ਗਲਤੀ ਸੁਧਾਰ ਲਈ ,,ਪ੍ਰੀਤ ਤੇ ਜੱਗੀ ਹੱਸਦੇ ਘਰ ਆ ਗਏ ਪ੍ਰੀਤ ਵੀ ਹੁਣ ਖੁਸ਼ ਨਜਰ ਆ ਰਹੀ ਸੀ ਤੇ ਆਪਣੇ ਪਤੀ ਨੂੰ ਪਿਆਰ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸੀ। ਅੱਜ ਮੈਂ ਪ੍ਰੀਤ ਤੇ ਜੱਗੀ ਨੂੰ ਚੇਤਕ ਸਕੁਟਰ ਤੇ ਲੜਦੇ ਝਗੜਦੇ ਤੇ ਫੇਰ ਪਿਆਰ ਨਾਲ ਇੱਕ ਦੂਜੇ ਨੂੰ ਮਨਾਉਦੇ ਅਕਸਰ ਲੰਘਦੇ ਦੇਖਦਾ ਰਹਿਣਾ ਹਾ ਰੱਬ ਉਹਨਾਂ ਦਾ ਇਹ ਪਿਆਰ ਬਣਾਈ ਰੱਖੇ!

ਜੇ ਸਹਿਮਤ ਹੋ ਤਾ ਸ਼ੇਅਰ ਜਰੂਰ ਕਰਨਾ ਜੀ

ਮੈਸਜ :ਕਿਸੇ ਦੀਆ ਖੁਸ਼ੀਆ ਮਾਰਕੇ ਆਪਣੇ ਸ਼ੌਕ ਨਾ ਪੁਰੇ ਕਰੋ।
ਲੇਖਕ : ਅਗਿਆਤ

About admin

Check Also

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ टेक्नोलॉजी के आने के बाद …