1 ਜਨਵਰੀ ਤੋਂ ਵ੍ਹੱਟਸਐਪ ਬੰਦ! ਦੇਖੋ ਪੂਰੀ ਖਬਰ
ਨਵੀਂ ਦਿੱਲੀ: ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵ੍ਹੱਟਸਐਪ 31 ਦਸੰਬਰ ਤੋਂ ਕਈ ਸਾਰੇ ਪਲੇਟਫ਼ਾਰਮ ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਕੰਪਨੀ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਮੈਸੇਜਿੰਗ ਐਪ 31 ਦਸੰਬਰ 2017 ਤੋਂ ਬਾਅਦ ਬਲੈਕਬੇਰੀ ਓ.ਐਸ., ਬਲੈਕਬੇਰੀ-1, ਵਿੰਡੋਜ਼ ਫੋਨ 8.0 ਤੇ ਹੋਰ ਪੁਰਾਣੇ ਪਲੇਟਫ਼ਾਰਮ ‘ਤੇ ਕੰਮ ਨਹੀਂ ਕਰੇਗਾ। ਅਜਿਹੇ ਕਰੋੜਾਂ ਮੋਬਾਈਲ ਹੈਂਡਸੈੱਟ ਹਨ,
ਜਿਨ੍ਹਾਂ ‘ਤੇ ਵ੍ਹੱਟਸਐਪ ਬੰਦ ਹੋ ਜਾਵੇਗਾ। ਵ੍ਹੱਟਸਐਪ ਨੇ ਕਿਹਾ, “ਅਸੀਂ ਇਨ੍ਹਾਂ ਪਲੇਟਫ਼ਾਰਮ ‘ਤੇ ਹੁਣ ਕੁਝ ਵਿਕਾਸ ਨਹੀਂ ਕਰਾਂਗੇ, ਜਿਸ ਨਾਲ ਕੁਝ ਫੀਚਰਜ਼ ਕੰਮ ਕਰਨਾ ਬੰਦ ਕਰ ਦੇਣਗੇ।” ਕੰਪਨੀ ਨੇ ਕਿਹਾ, “ਇਹ ਪਲੇਟਫ਼ਾਰਮ ਭਵਿੱਖ ਵਿੱਚ ਸਾਡੇ ਐਪ ਦੇ ਬਿਹਤਰ ਮਾਡਲ ਨੂੰ ਸਵੀਕਾਰ ਨਹੀਂ ਕਰਨਗੇ। ਇਸ ਲਈ ਅਸੀਂ ਇਨ੍ਹਾਂ ਲਈ ਅਪਡੇਟ ਨਹੀਂ ਬਣਾ ਰਹੇ ਹਾਂ।
ਸਾਡਾ ਵਟਸਐਪ 4.0 ਜਾਂ ਉਸ ਤੋਂ ਉੱਪਰ ਦੇ ਐਂਡ੍ਰੌਇਡ, 7 ਜਾਂ ਇਸ ਤੋਂ ਉੱਪਰ ਦਾ ਆਈ.ਓ.ਐਸ., 8.1 ਜਾਂ ਇਸ ਤੋਂ ਉੱਪਰ ਦੇ ਵਿੰਡੋਜ਼ ਵਿੱਚ ਸ਼ਾਮਲ ਹੈ ਤਾਂ ਜੋ ਤੁਸੀਂ ਵ੍ਹੱਟਸਐਪ ਦਾ ਇਸਤੇਮਾਲ ਜਾਰੀ ਰੱਖ ਸਕੋ।” ਕੰਪਨੀ ਨੇ ਦੱਸਿਆ ਕਿ ਵ੍ਹੱਟਸਐਪ 2018 ਦੇ ਦਸੰਬਰ ਤੋਂ ਬਾਅਦ ‘ਨੋਕੀਆ ਐਸ-40’ ਪਲੇਟਫ਼ਾਰਮ ‘ਤੇ ਵੀ ਨਹੀਂ ਚੱਲੇਗਾ।